ਪਾਣੀ ਦੀ ਗੁਣਵੱਤਤਾ ਜਾਂਚ ਅਤੇ ਨਿਗਰਾਨੀ

ਸਾਫ ਅਤੇ ਸ਼ੁਧ ਪਾਣੀ ਦੀ ਸਪਲਾਈ ਸੁਨਿਸਿਚਤ ਕਰਵਾਉਣ ਦੇ ਉਪਰਾਲੇ ਵਜੋਂ ਸਪਲਾਈ ਕੀਤੇ ਜਾਣ ਵਾਲੇ ਪਾਣੀ ਦੀ ਜਾਂਚ ਪਹਿਲਾਂ ਸੋਮੇ ਦੀ ਉਸਾਰੀ ਸਮੇਂ ਕੀਤੀ ਜਾਂਦੀ ਹੈ ਅਤੇ ਵੇਖਿਆ ਜਾਂਦਾ ਹੈ ਕਿ ਸਪਲਾਈ ਕੀਤੇ ਜਾਣ ਵਾਲੇ ਪਾਣੀ ਵਿੱਚ ਰਸਾਇਣਕ ਪਦਾਰਥ ਨਿਰਧਾਰਿਤ ਕੀਤੇ ਮਾਪਦੰਡ ਦੀ ਚਰਨ ਸੀਮਾ ਵਿੱਚ ਹੁਣ ਇਸ ਤੋਂ ਉਪਰੋਕਤ ਪਿਛੋਂ ਚਲ ਰਹੀਆਂ ਸਕੀਮਾਂ ਤੋਂ ਪਾਣੀ ਦੇ ਨਮੂਨਿਆਂ ਦੀ ਖਪਤਕਾਰਾਂ ਦੇ ਘਰਾਂ ਤੋਂ ਪਾਣੀ ਲੈ ਕੇ ਜਾਂਚ ਕੀਤੀ ਜਾਂਦੀ ਤਾਂ ਜੋ ਸਪਲਾਈ ਕੀਤੇ ਜਾ ਰਹੇ ਪਾਣੀ ਦੀ ਗੁਣਵਤਾ ਹਰ ਵੇਲੇ ਸੁਨਿਸਿਚਤ ਕੀਤੀ ਜਾ ਸਕੇ । ਪਾਣੀ ਦੇ ਗੁਣਵਤਾ ਨੂੰ ਜਾਂਚਣ ਲਈ ਹੇਠ ਦਰਸਾਏ ਅਨੁਸਾਰ ਕਦਮ ਲਏ ਜਾਂਦੇ ਹਨ-


1. ਨਿਰੰਤਰ ਪਾਣੀ ਦੀ ਜਾਂਚ

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਜਲ ਸਪਲਾਈ ਸਕੀਮਾਂ ਤੋਂ ਪਰਾਪਤ ਹੋ ਰਹੇ ਪਾਣੀ ਦੀ ਗੁਣਵਤਾ ਦੀ ਜਾਂਚ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਅਨੁਸਾਰ ਵਿਭਾਗ ਵਿੱਚ ਕੰਮ ਕਰ ਰਹੇ ਜੂਨੀਅਰ ਇੰਜੀਨੀਅਰ, ਉਪ ਮੰਡਲ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰ ਲੋੜ ਅਨੁਸਾਰ ਪਾਣੀ ਦੇ ਸੈਪਲਾਂ ਦੀ ਜਾਂਚ ਕਰਵਾਉਂਦੇ ਹਨ । ਹਰ ਇੰਜੀਨੀਅਰ ਲਈ ਮਹੀਨੇਵਾਰ ਟੀਚਾ ਮਿਥਿਆ ਗਿਆ ਕਿ ਪਾਣੀ ਦੇ ਸੈਂਪਲਾਂ ਦੇ ਟੈਸਟ ਕਰਵਾਉਣਗੇ । ਜੇਕਰ ਕਿਸੇ ਵੀ ਪਾਣੀ ਦੇ ਸੈਂਪਲ ਦੀ ਗੁਣਵਤਾ ਨਿਰਧਾਰਤ ਸੀਮਾ ਦੇ ਅੰਦਰ ਨਹੀਂ ਪਾਈ ਜਾਂਦੀ ਤਾਂ ਬਿਨਾਂ ਕੋਈ ਸਮਾਂ ਗਵਾਏ ਉਪਰਾਲੇ ਵਜੋਂ ਕਦਮ ਉਠਾਏ ਜਾਂਦੇ ਹਨ । ਇਸ ਦੇ ਫਲਸਰੂਪ-

(ੳ) ਹਰ ਮਹੀਨੇ ਪੇਂਡੂ ਜਲ ਸਪਲਾਈ ਸਕੀਮਾਂ ਤੋਂ ਰੋਗ ਮੁਕਤ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਲਈ (ਕਲੋਰੀਨੇਸ਼ਨ ਸਿਲਵਰ ਆਉਨਾਈਜੇਸ਼ਨ ਦੁਆਰਾ) ਪਾਣੀ ਦੇ 4450 ਨੁਮਾਇੰਦੇ ਨਰੀਖਣ ਕੀਤਾ ਗਿਆ ਹੈ ।

(ਅ) ਹਰ ਮਹੀਨੇ 3000 ਪਾਣੀ ਦੇ ਸੈਂਪਲ ਭੌਤਿਕ ਅਤੇ ਰਸਾਇਣਕ ਜਾਂਚ ਲਈ ਇਕੱਠੇ ਕੀਤੇ ਜਾਣ ਦਾ ਟੀਚਾ ਹੈ ।

(ੲ) ਇਸੇ ਤਰਾਂ ਤਕਰੀਬਨ 2140 ਪਾਣੀ ਦੇ ਸੈਂਪਲ ਹਰ ਮਹੀਨੇ ਜੀਵਾਣੂਆਂ ਦੀ ਜਾਂਚ ਦੇ ਸੰਕੇਤ ਵੱਜੋਂ H2S ਵਾਇਲ ਦੁਆਰਾ ਟੈਸਟ ਕੀਤੇ ਜਾਂਦੇ ਹਨ । ਇਸ ਜਾਂਚ ਰਾਹੀ ਜਦੋਂ ਵੀ ਪਾਣੀ ਦੇ ਦੂਸ਼ਿਤ ਹੋਣ ਦਾ ਸੰਕੇਤ ਪਰਾਪਤ ਹੁੰਦਾ ਤਾਂ ਤੁਰੰਤ ਹੀ ਜੀਵਾਣੂਆਂ ਬਾਰੇ ਮੁਕੰਮਲ ਜਾਂਚ ਲਈ ਪਾਣੀ ਦੇ ਸੈਂਪਲ ਦਾ ਟੈਸਟ ਕਰਵਾਇਆ ਜਾਂਦਾ ਹੈ ।

2. ਪੰਚਾਇਤੀ ਰਾਜ ਸੰਸਥਾਵਾਂ ਨੂੰ ਟਰੇਨਿੰਗ

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪਿੰਡ ਦੇ ਲੋਕਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਦੇ ਕਾਮਿਆਂ ਨੂੰ ਸਿਖਿਆ ਦੇਣ ਲਈ ਵਰਕਸ਼ਾਪਾਂ ਕਰਦਾ ਹੈ । ਪਰਤੀ ਇਕ ਵਰਕਸ਼ਾਪ ਵਿੱਚ ਘੱਟੋ ਘੱਟ 5 ਪਿੰਡ ਰੱਖੇ ਜਾਂਦੇ ਹਨ ਅਤੇ ਹਰ ਇੱਕ ਪਿੰਡ ਵਿੱਚੋਂ ਪੰਚਾਇਤੀ ਰਾਜ ਸੰਸਥਾਵਾਂ ਦੇ ਮੈਂਬਰਾਂ ਦੀ ਅਤੇ ਹੋਰ ਅਗਾਂਹਵਧੂ ਸੋਚ ਵਾਲੇ ਵਸਨੀਕਾਂ ਦੀ ਭਾਗੀਦਾਰੀ ਸੁਨਿਸਿਚਤ ਕੀਤੀ ਜਾਂਦੀ ਹੈ । ਸਾਰੇ ਪਿੰਡਾਂ ਨੂੰ ਇਹਨਾਂ ਟਰੇਨਿੰਗ ਪਰੋਗਰਾਮਾਂ ਅਧੀਨ ਕਵਰ ਕੀਤਾ ਜਾ ਰਿਹਾ ਹੈ ।
ਹਰ ਇੱਕ ਪਿੰਡ ਵਿੱਚ ਪਾਣੀ ਦੀ ਗੁਣਵਤਾ ਜਾਂਚਣ ਲਈ ਫੀਲਡ ਟੈਸਟਿੰਗ ਕਿੱਟ ਦਿੱਤੀ ਜਾਂਦੀ ਹੈ ਜੋ ਕਿ ਪਾਣੀ ਦੇ 12 ਅਲੱਗ ਅਲੱਗ ਪੈਰਾਮੀਟਰਾਂ ਤੇ ਜਾਂਚ ਕਰਨ ਦੇ ਯੋਗ ਹੈ ਅਤੇ ਇਸ ਨਾਲ ਘੱਟੋ ਘੱਟ 100 ਪਾਣੀ ਦੇ ਨਮੂਨਿਆਂ ਦੀ ਫਿਜੀਕਲ ਅਤੇ ਰਸਾਇਣਕ ਜਾਂਚ ਕੀਤੀ ਜਾ ਸਕਦੀ ਹੈ, ਜਿਵੇਂ ਕਿ ਪੀ. ਐਚ., ਖਾਰਾਪਣ, ਕਠੋਰਤਾ, ਕਲੋਰਾਇਡ, ਟੀ.ਡੀ.ਐਸ., ਫਲੋਰਾਇਡ, ਲੋਹਾ, ਅਮੋਨੀਆ, ਨਾਈਟਰੇਟ, ਫਾਸਫੇਟ ਅਤੇ ਪਾਣੀ ਵਿੱਚ ਉਪਲੱਬਧ ਬਾਕੀ ਕਲੋਰੀਨ । ਇਸ ਤੋਂ ਇਲਾਵਾ H2S ਕਿੱਟਾਂ ਵੀ ਜੀਵਾਣੂ ਸੰਕਰਮਣ ਲਈ ਵਖਰੇ ਸਰੋਤਾਂ ਤੋਂ ਪਾਣੀ ਜਾਂਚ ਕਰਨ ਲਈ ਅਲੱਗ ਅਲੱਗ ਪਿੰਡਾਂ ਨੂੰ ਵੰਡੀਆਂ ਜਾਂਦੀਆਂ ਹਨ ।

3 . ਮੋਬਾਇਲ ਪਾਣੀ ਪਰੀਖਿਆ ਪਰਯੋਗਸ਼ਾਲਾ

ਪੰਜਾਬ ਰਾਜ ਦੇ ਪੇਂਡੂ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੀ ਗੁਣਵਤਾ ਦੀ ਜਾਂਚ ਕਰਨ ਲਈ ਵਿਭਾਗ ਵਲੋਂ ਇਕ ਮੋਬਾਇਲ ਪਾਣੀ ਪਰੀਖਿਆ ਪਰਯੋਗਸ਼ਾਲਾ ਦੀਆਂ ਸੇਵਾਵਾਂ ਵੀ ਉਪਲੱਬਧ ਕਰਵਾਈਆਂ ਗਈਆਂ ਹਨ । ਇਹ ਪਰਯੋਗਸ਼ਾਲਾ ਦੁਅਰਾ ਮੌਕੇ ਤੇ ਹੀ ਫਿਜੀਕਲ ਅਤੇ ਰਸਾਇਣਕ ਟੈਸਟ ਜਿਵੇਂ ਕਿ ਗੰਧਲਾਪਣ, ਪੀ. ਐਚ. ਅਤੇ ਸੱਤ ਬੁਨਿਆਦੀ ਰਸਾਇਣਕ ਟੈਸਟ (ਫਲੋਰਾਇਡ, ਲੋਹਾ, ਬਚੀ ਹੋਈ ਕਲੋਰੀਨ, ਨਾਈਟਰੇਟ ਸਲਫੇਟ, ਟੀ.ਡੀ.ਐਸ. ਅਤੇ ਖਾਰਾਪਣ) ਚਾਰ ਭਾਰੀ ਧਾਤਾਂ (ਕੈਡੀਅਮ, ਸਿੱਕਾ ਆਰਸੈਨਿਕ ਅਤੇ ਖਣਿਜ) ਅਤੇ ਪਾਣੀ ਦੇ ਨਮੂਨਿਆਂ ਵਿੱਚ ਜੀਵਾਣੂਆਂ ਦੀ ਮਾਤਰਾ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਪਾਣੀ ਦੀ ਗੁਣਵਤਾ ਦੀ ਸਮਸਿਆ ਦੀ ਪਹਿਚਾਣ ਕਰਨ ਵਿੱਚ ਮਦਦ ਕਰਦੀ ਹੈ । ਇਹ ਪਰਯੋਗਸ਼ਾਲਾ ਵਿਭਾਗ ਦੁਆਰਾ ਜਾਂਚ ਕੀਤੀਆਂ ਗਈਆਂ ਅਲੱਗ ਅਲੱਗ ਜਲ ਸਪਲਾਈ ਸਕੀਮਾਂ ਦੇ ਨਮੂਨਿਆਂ ਨੂੰ ਲਗਾਤਾਰ ਕਰਾਸ ਚੈੱਕ ਵੀ ਕਰਦੀ ਹੈ ।

4. ਪਾਣੀ ਪਰੀਖਿਆ ਸਹੂਲਤਾਂ ਦੀ ਮਜਬੂਤੀ ਕਰਨ

ਇਸ ਵੇਲੇ ਵਿਭਾਗ ਵਿਚ ਜਿਲਾ ਬਠਿੰਡਾ, ਫਿਰੋਜ਼ਪੁਰ, ਅੰਮਿ੍ਤਸਰ ਵਿਖੇ ਤਿੰਨ ਜੋਨਲ ਪਰਯੋਗਸ਼ਾਲਾ ਅਤੇ ਪਟਿਆਲਾ ਵਿੱਚ ਇੱਕ ਕੇਂਦਰੀ ਪਾਣੀ ਪਰੀਖਆ ਪਰਯੋਗਸ਼ਾਲਾ ਹੈ । ਇਸ ਤੋਂ ਇਲਾਵਾ ਜਲ ਸਪਲਾਈ ਸਕੀਮਾਂ ਦੇ ਨੇੜੇ ਪਰੀਖਿਆ ਸਹੂਲਤ ਪਰਧਾਨ ਲਈ ਸਾਰੇ ਜਿਲਾ ਹੈਡਕੁਆਟਰਾਂ ਵਿੱਚ ਅਤੇ ਸੱਤ ਹੋਰ ਮੰਡਲ ਪੱਧਰ ਤੇ ਪਰਯੋਗਸ਼ਾਲਾ ਖੋਲੀਆਂ ਗਈਆਂ ਹਨ । ਇਹ ਪਰਯੋਗਸ਼ਾਲਾ ਪਠਾਨਕੋਟ, ਰਾਜਪੁਰਾ, ਅਨੰਦਪੁਰ ਸਾਹਿਬ, ਅਬੋਹਰ, ਫਾਜਿਲਕਾ, ਮਲੋਟ ਅਤੇ ਬਟਾਲਾ ਵਿਚ ਬਣਾਈਆਂ ਗਈਆਂ ਹਨ । ਇਹ ਪਰਯੋਗਸ਼ਾਲਾ ਭਾਰਤੀ ਮਾਣਕ ਬਿਊਰੋ ਦੁਆਰਾ ਨਿਰਧਾਰਤ ਮਾਣਕਾ ਅਨੁਸਾਰ ਪਾਣੀ ਦੀ ਗੁਣਵਤਾ ਦੀ ਜਾਂਚ ਆਈ. ਐਸ. ਆਈ. ਕੋਡ ਬੀ.ਆਈ.ਐਸ. – 10500 – 1991 ਮੁਤਾਬਕ ਹਨ ।

5. ਪਾਣੀ ਵਿੱਚ ਰਸਾਇਣਕ ਪਦਾਰਥਾਂ ਦੇ ਬਿਊਰੋ ਆਫ ਇੰਡੀਆ ਵੱਲੋਂ ਨਿਰਧਾਰਤ ਕੀਤੇ ਮਾਪਦੰਡ

ਲੜੀ ਨੰ: ਪਦਾਰਥ ਲੋੜਖ਼ਦੀ ਸੀਮਾਂ ਪਾਣੀ ਦਾ ਕੋਈ ਹੋਰ ਸੀਮਾ ਨਾ ਮਿਲਣ ਦੀ ਸੂਰਤ ਵਿੱਚ ਸੀਮਾ
ਭੋਤਿਕ ਅਤੇ ਰਸਾਇਣਕ ਵਿਸ਼ੇਸ਼ਤਾਵਾਂ ਜਰੂਰੀ ਵਿਸ਼ੇਸ਼ਤਾਵਾਂ
1 ਰੰਗ (Hazen units, Max) 5 25
2 ਗੰਧ ਜਿਸਦਾ ਇਮਰਾਜ ਨਾ ਹੋਵੇ ਜਿਸਦਾ ਇਮਰਾਜ ਨਾ ਹੋਵੇ
3 ਸਵਾਦ ਜਿਹੜਾ ਚੰਗਾ ਹੋਵੇ ਜਿਹੜਾ ਚੰਗਾ ਹੋਵੇ
4 ਗੰਧਲਾਪਣ(NTU, Max) 5 10
5 ਖਾਰਾਪਣ ਜਾਂ ਤਜਾਬੀਪਣ pH Value 6.5 to 8.5 ਕੋਈ ਢਿੱਲ ਨਹਖ਼
6 ਪਾਣੀ ਨੂੰ ਸਖਤ ਬਣਾਉਣ ਵਾਲੇ ਤੱਤ 300 ਮਿਲੀਗ੍ਰਾਮ ਪ੍ਰਤੀ ਲਿਟਰ 600 ਮਿਲੀਗ੍ਰਾਮ ਪ੍ਰਤੀ ਲਿਟਰ
7 ਲੋਹਾ (as Fe) mg/lit.Max 0.3 ਮਿਲੀਗ੍ਰਾਮ ਪ੍ਰਤੀ ਲਿਟਰ 1.0ਮਿਲੀਗ੍ਰਾਮ ਪ੍ਰਤੀ ਲਿਟਰ
8 ਕਲੋਰਾਇਡ (as Cl.) mg/lit.Max 250ਮਿਲੀਗ੍ਰਾਮ ਪ੍ਰਤੀ ਲਿਟਰ 1000ਮਿਲੀਗ੍ਰਾਮ ਪ੍ਰਤੀ ਲਿਟਰ
9 ਬਚੀ ਹੋਈ ਕਲੋਰੀਨ 0.2 ਮਿਲੀਗ੍ਰਾਮ ਪ੍ਰਤੀ ਲਿਟਰ -
ਇਛਤ ਵਿਸ਼ੇਸ਼ਤਾਵਾਂ
10 ਪਾਣੀ ਵਿਚ ਘੁਲੇ ਠੋਸ ਪਦਾਰਥ mg/lit. Max 500 ਮਿਲੀਗ੍ਰਾਮ ਪ੍ਰਤੀ ਲਿਟਰ 2000ਮਿਲੀਗ੍ਰਾਮ ਪ੍ਰਤੀ ਲਿਟਰ
11 ਕੈਲਸ਼ੀਅਮ 75 ਮਿਲੀਗ੍ਰਾਮ ਪ੍ਰਤੀ ਲਿਟਰ 200ਮਿਲੀਗ੍ਰਾਮ ਪ੍ਰਤੀ ਲਿਟਰ
12 ਤਾਂਬਾ 0.05 ਮਿਲੀਗ੍ਰਾਮ ਪ੍ਰਤੀ ਲਿਟ 1.5 ਮਿਲੀਗ੍ਰਾਮ ਪ੍ਰਤੀ
13 ਮੈਗਨੀਜ਼ 0.10 ਮਿਲੀਗ੍ਰਾਮ ਪ੍ਰਤੀ 0.3 ਮਿਲੀਗ੍ਰਾਮ ਪ੍ਰਤੀ
14 ਸਲਫੇਟ 200 ਮਿਲੀਗ੍ਰਾਮ ਪ੍ਰਤੀ 400 ਮਿਲੀਗ੍ਰਾਮ ਪ੍ਰਤੀ
15 ਨਾਈਟਰੇਟ 45 ਮਿਲੀਗ੍ਰਾਮ ਪ੍ਰਤੀ 100 ਮਿਲੀਗ੍ਰਾਮ ਪ੍ਰਤੀ
16 ਫਲੋਰਾਈਡ 1.00 ਮਿਲੀਗ੍ਰਾਮ ਪ੍ਰਤੀ 1.5 ਮਿਲੀਗ੍ਰਾਮ ਪ੍ਰਤੀ
17 ਫਿਨੋਲਿਕ ਕੰਪਾਊਂਡ 0.001 ਮਿਲੀਗ੍ਰਾਮ ਪ੍ਰਤੀ 0.002 ਮਿਲੀਗ੍ਰਾਮ ਪ੍ਰਤੀ
18 ਪਾਣੀ ਦਾ ਖਾਰਾਪਣ 0.001 ਮਿਲੀਗ੍ਰਾਮ ਪ੍ਰਤੀ ਕੋਈ ਢਿੱਲ ਨਹਖ਼
19 ਕੈਡੀਮੀਅਮ 0.01 ਮਿਲੀਗ੍ਰਾਮ ਪ੍ਰਤੀ ਕੋਈ ਢਿੱਲ ਨਹਖ਼
20 ਸਲੇਨੀਅਮ 0.01 ਮਿਲੀਗ੍ਰਾਮ ਪ੍ਰਤੀ ਕੋਈ ਢਿੱਲ ਨਹਖ਼
21 ਆਰਸੈਨਿਕ 0.05 ਮਿਲੀਗ੍ਰਾਮ ਪ੍ਰਤੀ ਕੋਈ ਢਿੱਲ ਨਹਖ਼
22 ਸਿੱਕਾ 0.05 ਮਿਲੀਗ੍ਰਾਮ ਪ੍ਰਤੀ ਕੋਈ ਢਿੱਲ ਨਹਖ਼
23 ਸਾਈਆਨਾਈਡ 0.05 ਮਿਲੀਗ੍ਰਾਮ ਪ੍ਰਤੀ ਕੋਈ ਢਿੱਲ ਨਹਖ਼
24 ਜਿੰਕ 5 ਮਿਲੀਗ੍ਰਾਮ ਪ੍ਰਤੀ 15 ਮਿਲੀਗ੍ਰਾਮ ਪ੍ਰਤੀ
25 ਐਨਓਇਨਿਕ ਡਿਟਰਜੈਂਟ 0.2 ਮਿਲੀਗ੍ਰਾਮ ਪ੍ਰਤੀ 1.0 ਮਿਲੀਗ੍ਰਾਮ ਪ੍ਰਤੀ
26 ਕਰੋਮੀਅਮ 0.05 ਮਿਲੀਗ੍ਰਾਮ ਪ੍ਰਤੀ ਕੋਈ ਢਿੱਲ ਨਹਖ਼
27 ਪੋਲੀਨਿਊਕਲੀਅਰ ਐਰੋਮੈਟਿਕ ਹਾਈਡਰੋ ਕਾਰਬਨ - -
28 ਖਣਿਜ ਤੇਲ 0.01 ਮਿਲੀਗ੍ਰਾਮ ਪ੍ਰਤੀ 0.03 ਮਿਲੀਗ੍ਰਾਮ ਪ੍ਰਤੀ
29 ਕੀੜੇ ਮਾਰ ਗੈਰ ਹਾਜਰ 0.001 ਮਿਲੀਗ੍ਰਾਮ ਪ੍ਰਤੀ
30 Radioactive Materials
(i) Alpha emitters Bq/l.Max -0.1
(ii) Beta emitters pci/l.Max -1.0
(iii) Uranium (by AERB) µg/l, Maz -a) 20 µg/l as per WHO limit b) 60 µg/l as per AERB limit (ਮਾਈਕਰੋ ਗ੍ਰਾਮ ਪ੍ਰਤੀ ਲਿਟਰ)
33 Boron mg/lit.Max 1 ਮਿਲੀਗ੍ਰਾਮ ਪ੍ਰਤੀ 5 ਮਿਲੀਗ੍ਰਾਮ ਪ੍ਰਤੀ

ਜੀਵਾਣੂ ਵਿਸ਼ੇਸ਼ਤਾਵਾਂ
100 ਮੀ ਲੀ ਸੈਂਪਲ ਵਿਚ ਦੇ ਸਜੀਵ ਕੋਲੀਫਾਰਮ ਅਤੇ ੲ ਕੋਲੀਫਾਰਮ ਸਜੀਵ ਦੀ ਗਿਣਤੀ ਜੀਰੋ ਹੁੰਦੀ ਹੈ ।All rights reserved
The site is designed & developed by Deloitte Touche & Tohmatsu India Pvt. Ltd,Contents Provided by Department of Water Supply & Sanitation Punjab
Site best viewed in 1280 X 800 and IE7+