ਨਵੀਨਤਮ ਤਕਨਾਲੋਜੀ

a) ਰਿਵਰਸ ਐਸਮੋਸਿਸ ਪਲਾਂਟ

ਸਾਫ ਪਾਣੀ ਸੰਬੰਧੀ ਮੁਸ਼ਕਲਾਂ ਵਾਲੇ ਪਿੰਡਾਂ ਵਿੱਚ ਉਹਨਾਂ ਦੀਆਂ ਲੋੜਾਂ ਅਨੁਸਾਰ ਸਾਫ ਪੀਣ ਵਾਲਾ ਪਾਣੀ ਅਤੇ ਖਾਣਾ ਬਣਾਉਣ ਵਰਗੀਆਂ ਲੋੜਾਂ ਨੂੰ ਪੂਰਾ ਕਰਨ ਲਈ ਰਿਵਰਸ ਔਸਮੋਸਿਸ ਪਲਾਂਟ ਲਗਾਉਣ ਸਬੰਧੀ-
  • ਨਹਿਰਾਂ ਤੇ ਅਧਾਰਤ ਸਕੀਮਾਂ ਜੋ ਕ ਨਹਿਰ ਦੇ ਬਿਲਕੁਲ ਆਖਿਰ ਵਿਚ ਹਨ ਅਤੇ ਜਿਥੇ ਅੱਤ ਦੀ ਗਰਮੀ ਵਿਚ ਪਾਣੀ ਦੀ ਘਾਟ ਹੋ ਜਾਂਦੀ ਹੈ ।
  • ਜਿਥੇ TDS ਦੀ ਮਾਤਰਾ 800 PPM ਤੋਂ ਵੱਧ ਹੁੰਦੀ ਹੈ ਉੱਥੇ ਟਿਊਬਵੈੱਲ ਜਲ ਸਪਲਾਈ ਸਕੀਮ ਦੁਆਰਾ ਪਾਣੀ ਦਿੱਤਾ ਜਾਂਦਾ ਹੈ । (ਜੋ ਕਿ 693 ਕਮਿਸ਼ਨਡ ਅਤੇ 309 ਉਸਾਰੀ ਅਧੀਨ, ਕੁੱਲ 1002)।
  • ਟਿਊਬਵੈੱਲ ਬੇਸ ਸਕੀਮਾਂ ਜਿਥੇ ਪੀਣ ਵਾਲੇ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਲੋੜ ਨਾਲੋਂ ਵੱਧ ਹੈ । ਇਹਨਾਂ ਵਿਚ (55 ਕਮਿਸ਼ਨਡ, 112 ਉਸਾਰੀ ਅਧੀਨ ਅਤੇ 74 ਪਲਾਨ ਕੀਤੀਆਂ, ਕੁੱਲ 241) ।
  • ਜਿਥੇ ਪੀਣ ਵਾਲੇ ਪਾਣੀ ਵਿੱਚ ਭਾਰੀ ਮਾਤਰਾ ਵਿੱਚ ਧਾਤਾਂ ਦੀ ਬਹਤਾਤ ਹੋਵੇ ।

ਆਰ. ਓ. ਪਲਾਂਟ (R.O. Plants) ਦੀਆਂ ਮੁਖ ਵਿਸ਼ੇਸ਼ਤਾਵਾਂ

ਖਪਤਕਾਰ ਕੋਲੋ 10 ਪੈਸੇ ਪਰਤੀ ਲੀਟਰ ਵਸੂਲੇ ਜਾਣਗੇ । ਇਸ ਨਾਲ ਖਪਤਕਾਰ ਨੂੰ ਥੋੜੇ ਪੈਸਿਆਂ ਵਿਚ ਅੱਤ ਦੀ ਗਰਮੀ ਦੇ ਮੌਸਮ ਵਿਚ ਵੀ ਸ਼ੁੱਧ ਪਾਣੀ ਮਿਲੇਗਾ । ਆਰ.ਓ. ਪਲਾਂਟ ਲਗਾਉਣ ਵਾਲੀ ਏਜੰਸੀ ਇਸ ਪਲਾਂਟ ਨੂੰ ਸਿਰਫ ਲਗਾਏਗੀ ਹੀ ਨਹੀਂ ਬਲ ਕਿ 7 ਸਾਲ ਤੱਕ ਬਿਨਾਂ ਕਿਸੇ ਖਰਚੇ ਦੇ ਇਸ ਦੀ ਰੱਖ ਰਖਾਵ ਅਤੇ ਸੰਭਾਲ ਵੀ ਕਰੇਗੀ ।


ਆਰ. ਓ. ਪਰਕਿਰਿਆ ਬਾਰੇ ਸੰਖੇਪ ਜਾਣਕਾਰੀ

ਵਿਧੀ: ਰਿਵਰਸ ਔਸਮੋਸਿਸ ਵਿਧੀ ਇਕ ਅਰਧ-ਪਾਰਗਰਾਮੀ ਝਿੱਲੀ ਉਪਰ ਨਿਰਭਰ ਕਰਦੀ ਹੈ ਜਿਸ ਰਾਹੀ ਪਾਣੀ ਨੂੰ ਦਬਾਅ ਦੇ ਰੂਪ ਵਚ ਭੇਜਿਆ ਜਾਂਦਾ ਹੈ । ਸਰਲ ਸ਼ਬਦਾਂ ਵਿੱਚ ਇਹ ਵਿਧੀ ਪਾਣੀ ਦਾ ਕੁਦਰਤੀ ਔਸਮੋਸਿਸ ਪ੍ਕਿ੍ਆ ਦੇ ਵਿਪਰੀਤ ਹੈ । ਔਸਮੋਸਿਸ ਰਾਹੀ ਪਾਣੀ ਸੁਭਾਵਿਕ ਹੀ ਕਮਜੋਰ ਖਾਰੇ ਘੋਲ ਤੋਂ ਮਜਬੂਤ ਖਾਰੇ ਘੋਲ ਵਿੱਚ ਤਬਦੀਲ ਹੋ ਜਾਂਦਾ ਹੈ । ਕਿਉਂਕਿ ਨਮਕ ਦੇ ਕਣ ਪਾਣੀ ਦੇ ਕਣਾਂ ਨਾਲੋਂ ਆਕਾਰ ਵਿੱਚ ਵੱਡੇ ਹੋਣ ਕਰਕੇ ਝਿੱਲੀ ਦੇ ਇੱਕ ਪਾਸੇ ਰੁੱਕ ਜਾਂਦੇ ਹਨ । ਨਤੀਜੇ ਵਜੋਂ ਰਿਵਰਸ ਔਸਮੋਸਿਸ ਦੀ ਵਿਧੀ ਰਾਹੀ ਦੂਸਰੇ ਪਾਸੇ ਸ਼ੁੱਧ ਪਾਣੀ ਉਪਲੱਬਧ ਹੁੰਦਾ ਹੈ ਅਤੇ ਇਹ ਵਿਧੀ ਪਾਣੀ ਵਿੱਚ ਘੁਲੀਆਂ ਹੋਈਆਂ ਹੋਰ ਅਸ਼ੁੱਧੀਆਂ ਨੂੰ ਵੀ ਦੂਰ ਕਰਨ ਵਿੱਚ ਸਹਾਇਕ ਹੁੰਦੀ ਹੈ । ਨਤੀਜੇ ਵਜੋਂ ਇਹ ਪ੍ਕਿ੍ਆ ਉਹਨਾਂ ਖੇਤਰਾਂ ਵਿੱਚ ਬਹੁਤ ਲਾਭਕਾਰੀ ਹੈ ਜਿਥੇ ਦਾ ਪਾਣੀ ਖਾਰਾ ਹੈ ਜਾ ਫਿਰ ਧਰਤੀ ਹੇਠ ਪਾਣੀ ਉਪਲੱਬਧ ਨਹੀਂ ਹੈ । ਦੇਖਣ ਵਿੱਚ ਆਇਆ ਹੈ ਕਿ ਇਸ ਵਿਧੀ ਰਾਹੀ ਇਹ ਵੀ ਦੇਖਿਆ ਗਿਆ ਹੈ ਕਿ ਪਾਣੀ ਵਿਚ Uranium ਦੀ ਮਾਤਰਾ ਨੂੰ ਵੀ ਘਟਾਉਂਦਾ ਹੈ ।
ਟਿਊਬਵੈਲ ਵਾਲੇ ਪਾਣੀ ਵਿਚੋਂ Fluoride ਦੀ ਮਾਤਰਾ ਖਤਮ ਕਰਨਾ

ਪੰਜਾਬ ਰਾਜ ਦੇ ਇੱਕ ਜਿਲੇ ਸੰਗਰੂਰ ਵਿੱਚ ਪੀਣ ਵਾਲਾ ਪਾਣੀ Flourousis ਤੋਂ ਪ੍ਭਾਵਿਤ ਹੈ । World ਸਿਹਤ ਸੰਗਠਨ ਦੇ ਮਾਪਦੰਡ ਅਨੁਸਾਰ ਜੇਕਰ ਪਾਣੀ ਵਿਚ Fluoride 1.5 ਤੋਂ ਵੱਧ ਹੋਵੇ ਤਾਂ Flourosis ਹੋਣ ਦਾ ਖਤਰਾ ਹੋ ਜਾਂਦਾ ਹੈ । ਇਹ ਇੱਕ ਗੰਭੀਰ ਰੋਗ ਹੈ ਜੋ ਸਰੀਰ ਦੇ ਹੋਰ ਅੰਗਾਂ ਅਤੇ ਪ੍ਣਾਲੀਆਂ ਤੋਂ ਇਲਾਵਾ ਦੰਦਾਂ ਅਤੇ ਪਿੰਜਰ ਦੇ ਢਾਂਚੇ ਨੂੰ ਪ੍ਭਾਵਿਤ ਕਰਦਾ ਹੈ । ਇਸ ਦੇ ਵੱਧਣ ਨਾਲ ਅਧਰੰਗ ਜਾਂ ਫਿਰ ਮੌਤ ਵੀ ਹੋ ਜਾਂਦੀ ਹੈ ਤਾਂ ਜੋ ਰੋਜ ਵਰਤੋਂ ਲਈ ਪੀਣ ਅਤੇ ਖਾਣਾ ਬਨਾਉਣ ਲਈ ਪਾਣੀ ਦੀ ਪੂਰਤੀ ਕੀਤੀ ਜਾਵੇ ।

ਉਪਚਾਰ ਵਧੀ

ਫਲੋਰਾਇਡ ਹਟਾਉਣ ਦੀ ਪ੍ਣਾਲੀ ਇੱਕ ਸੋਖਨਾ ਪ੍ਕਿ੍ਆ ਹੈ ਜਿਸ ਵਿਚ ਫਲੋਰਾਇਡ ਯੁਕਤ ਭੂਮਗਤਿ ਪਾਣੀ ਰੇਜਨ -10 (ਜੋ ਕ ਆਇਨ ਐਕਸਚੇਂਜੀ ਇੰਡੀਆ ਲਿ. ਦੁਆਰਾ ਤਿਆਰ ਕੀਤਾ ਗਿਆ ਹੈ) ਦੁਆਰਾ ਸੋਖਿਆ ਜਾਂਦਾ ਹੈ । ਇਸ ਨੂੰ ਫਟਕੜੀ ਦੇ ਘੋਲ ਨਾਲ ਵਿਕਸਤ ਕੀਤਾ ਜਾਂਦਾ ਹੈ । ਵਿਕਸਤ ਕਰਨ ਸਮੇਂ ਯੂਨਿਟ ਨੂੰ ਸ਼ੁਰੂ ਵਿੱਚ ਉਲਟੇ ਪਾਸੋਂ ਸ਼ੁੱਧ ਪਾਣੀ ਨਾਲ ਸਾਫ ਕੀਤਾ ਜਾਂਦਾ ਹੈ ਅਤੇ ਦੁਬਾਰਾ ਵਿਕਸਤ ਹੋਣ ਤੋਂ ਬਾਅਦ ਸ਼ੁੱਧ ਪਾਣੀ ਨਾਲ ਸਾਫ ਕੀਤਾ ਜਾਂਦਾ ਹੈ ਅਤੇ ਬਾਕੀ ਰਹਿੰਦ ਖੁੰਦ ਪਾਣੀ ਨੂੰ ਬਾਹਰ ਨਾਲੀ ਰਾਹੀਂ ਵਹਾ ਦਿੱਤਾ ਜਾਂਦਾ ਹੈ ।

ਅਪਰੇਸ਼ਨ:-

ਪੰਪ ਦੇ ਚਲਣ ਨਾਲ ਪਾਣੀ ਯੁਨਿਟ ਵਿੱਚੋਂ ਲੰਘਦਾ ਹੈ ਅਤੇ ਫਿਲਟਰ ਮੀਡੀਆ ਦੇ ਸੰਪਰਕ ਵਿੱਚ ਆ ਜਾਂਦਾ ਹੈ ਜੋ ਕਿ ਫਲੋਰਾਇਡ ਦੀ ਮਾਤਰਾ ਨੂੰ 1:00 ਪੀ.ਪੀ ਐਮ ਤੱਕ ਲੈ ਆਉਂਦਾ ਹੈ। ਜੇਕਰ ਸਾਫ ਕੀਤੇ ਪਾਣੀ ਵਿੱਚ ਫਲੋਰਾਇਡ ਦੀ ਮਾਤਰਾ 1:00 ਪੀ ਪੀ.ਐਮ ਤੋਂ ਜਿਆਦਾ ਦਰਸਾਏ ਤਾਂ ਯੂਨਿਟ ਨੂੰ ਦੁਬਾਰਾ ਵਿਕਸਤ ਕੀਤਾ ਜਾਂਦਾ ਹੈ।

ਵਿਸ਼ੇਸ਼ਤਾਵਾਂ


• ਬਿਜਲੀ ਦੀ ਲੋੜ ਨਹੀਂ
• ਚਲਾਉਣਾ ਅਸਾਨ ਅਤੇ ਸਸਤਾ ਹੈ
• ਲਗਾਤਾਰ ਜਰੂਰਤ ਅਨੁਸਾਰ ਸ਼ੁੱਧ ਪਾਣੀ ਮੁਹੱਈਆ ਕਰਵਾਉਣਾ
• ਲੋਹੇ ਦੇ ਕਣਾਂ ਨੂੰ ਦੂਰ ਕਰਨ ਲਈ ਕਿਸੇ ਰਸਾਇਣ ਦੀ ਜਰੂਰਤ ਨਹੀਂ
• ਸਿਰਫ back wash ਰਾਹੀਂ ਪਾਣੀ ਦੀ ਹੀ ਜਰੂਰਤ ਹੁੰਦੀ ਹੈ
• ਹਲਕਾ ਹੋਣ ਕਾਰਣ ਇਸ ਨੂੰ ਲਗਾਉਣਾ ਆਸਾਨ ਹੈ ਅਤੇ foundation ਦੀ ਜਰੂਰਤ ਹੁੰਦੀ ਹੈ
• ਇਸ ਨੂੰ ਚਲਾਉਣ ਲਈ ਇੱਕ ਆਦਮੀ ਦੀ ਜਰੂਰਤ ਹੈ
• ਪਲਾਸਟਿਕ ਦੀਆਂ ਪਾਈਪਾਂ ਹੋਣ ਕਾਰਣ ਇਹ ਜੰਗਾਲ ਤੋਂ ਰਹਿਤ ਹੈ ਅਤੇ ਇਸ ਦਾ ਸਾਂਭ ਸੰਭਾਲ ਦਾ ਖਰਚਾ ਨਹੀਂ ਹੈ
• ਇਸ ਨੂੰ ਚਲਾਉਣ ਲਈ ਸਿਰਫ ਫਟਕੜੀ ਦੀ ਜਰੂਰਤ ਹੁੰਦੀ ਹੈ
• ਰੇਜਿਨ ਦੀ ਉਮਰ (Life) 3 ਸਾਲ ਹੈ ਅਤੇ ਇਹ ਗਰਾਮੀਣ ਖੇਤਰ ਵਿਚ ਬਹੁਤ ਉਪਯੋਗੀ ਹੈ
All rights reserved
The site is designed & developed by Deloitte Touche & Tohmatsu India Pvt. Ltd,Contents Provided by Department of Water Supply & Sanitation Punjab
Site best viewed in 1280 X 800 and IE7+