ਵਿਭਾਗ ਦੇ ਉਦੇਸ਼ (Mandate of Department)

ਪੰਜਾਬ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ (ਜਿਸਨੂੰ ਪਹਿਲਾਂ ਪਬਲਿਕ ਹੈਲਥ ਦੇ ਨਾਂ ਨਾਲ ਜਾਣਿਆ ਜਾਂਦਾ ਸੀ) ਨੂੰ ਪ੍ਮੁੱਖ ਅਧਾਰ ਤੇ ਦਿੱਤੀਆਂ ਗਈਆਂ ਜਿੰਮੇਵਾਰੀਆਂ ਵਿੱਚ ਪਿੰਡਾਂ ਵਿੱਚ ਰਹਿਣ ਵਾਲੀ ਵਸੋਂ ਨੂੰ ਸਾਫ਼ ਅਤੇ ਸਵੱਛ ਪਾਣੀ ਮੁਹਈਆਂ ਕਰਾਉਣਾ ਹੈ । ਜਲ ਸਪਲਾਈ ਨਾਲ ਸਬੰਧਤ ਕੰਮਾਂ ਤੋਂ ਇਲਾਵਾ ਸੈਨੀਟੇਸ਼ਨ ਦੇ ਕੰਮਾਂ ਦੀ ਉਸਾਰੀ‚ ਸਰਕਾਰੀ ਸੰਸਥਾਵਾਂ ਅਤੇ ਚਾਰ ਧਾਰਮਿਕ ਸ਼ਹਿਰਾਂ ਆਨੰਦਪੁਰ ਸਾਹਿਬ‚ ਫਤਿਹਗੜ ਸਾਹਿਬ‚ ਫਰੀਦਕੋਟ ਅਤੇ ਮੁਕਤਸਰ ਲਈ ਜਲ ਸਪਲਾਈ ਅਤੇ ਸੀਵਰੇਜ ਦੇ ਕੰਮ ਪ੍ਮੁੱਖ ਤੋਰ ਤੇ ਸ਼ਾਮਿਲ ਹਨ । ਫਾਇਰ ਫਾਇਟੰਗ ਦੇ ਕੰਮ ਵੀ ਇਸ ਵਿਭਾਗ ਦੇ ਜਿੰਮੇ ਆਉਂਦੇ ਹਨ । ਇਸ ਤੋਂ ਇਲਾਵਾ ਪੇਂਡੂ ਜਲ ਸਪਲਾਈ ਅਤੇ ਸੈਨੀਟੇਸ਼ਨ ਪਰੋਗਰਾਮ ਦੀ ਨੀਤੀ ਅਤੇ ਤੈਅ–ਸ਼ੁਧਾ ਪਰੋਗਰਾਮ ਅਨੁਸਾਰ ਹਰ ਪੇਂਡੂ ਵਿਅਕਤੀ ਨੂੰ ਮੁਨਾਸਬ\ਲੋੜ ਅਨੁਸਾਰ ਪੀਣ ਦਾ ਪਾਣੀ, ਖਾਣਾ ਪਕਾਉਣ ਅਤੇ ਘਰ ਅਨੁਸਾਰ ਸਾਫ ਅਤੇ ਸਵੱਛ ਪਾਣੀ ਮੁਹੱਈਆ ਕਰਵਾਉਣਾ ਹੈ ।

ਇਤਹਾਸਿਕ ਪਿਛੋਕੜ (Historical Background)

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਜੋ ਸੰਨ 1956 ਨੂੰ ਹੋਂਦ ਵਿੱਚ ਆਇਆ ਸੀ, ਨੂੰ ਪਹਿਲਾਂ ਪੀ.ਡਬਿਲਯੂ. ਡੀ. ਦੀ ਪਬਿਲਕ ਹੈਲਥ ਬਰਾਂਚ ਦੇ ਨਾਮ ਤੋਂ ਜਾਣਿਆ ਜਾਂਦਾ ਸੀ । ਇਸ ਤੋਂ ਪਹਿਲਾਂ ਵਿਭਾਗ ਇਮਾਰਤਾਂ ਅਤੇ ਸੜਕਾਂ ਬਣਾਉਣ ਦੀ ਸ਼ਾਖਾ ਦਾ ਹਿੱਸਾ ਹੁੰਦਾ ਸੀ । ਵਿਭਾਗ ਪਬਲਿਕ ਹੈਲਥ ਇੰਜੀਨੀਅਰਿੰਗ ਦੇ ਸਾਰੇ ਕੰਮ ਕਰਨ ਲਈ ਜਿੰਮੇਵਾਰ ਸੀ ਜਿਵੇਂ ਕਿ ਸਰਕਾਰੀ ਇਮਾਰਤਾਂ \ ਸਰਕਾਰੀ ਸੰਸਥਾਵਾਂ, ਸ਼ਹਿਰੀ ਇਲਾਕੇ ਅਤੇ ਅਨਾਜ ਮੰਡੀ ਆਦਿ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਕੰਮ ਕਰਵਾਉਣੇ ।
ਸੰਨ 1975 ਵਿੱਚ (ਪੀ. ਡਬਿਲਯੂ. ਡੀ. ਪਬਲਿਕ ਹੈਲਥ ਬਰਾਂਚ) ਦੇ ਕੰਮਾਂ ਨੂੰ ਤਿੰਨ ਖੇਤਰਾਂ ਵਿੱਚ ਵੰਡਿਆਂ ਗਿਆ ਜਿਵੇਂ ਕਿ ਸਰਕਾਰੀ ਕੰਮ, ਪੇਂਡੂ ਜਲ ਸਪਲਾਈ ਅਤੇ ਸਥਾਨਕ ਸਰਕਾਰਾਂ ਦੇ ਕੰਮ । ਸਰਕਾਰੀ ਕੰਮਾਂ ਦੀ ਬਰਾਂਚ ਅਧੀਨ ਸਾਰੇ ਸਰਕਾਰੀ ਇਮਾਰਤਾਂ, ਸ਼ਹਿਰੀ ਇਲਾਕੇ, ਹਰੀਜਨ ਬਸਤੀ ਅਤੇ ਅਨਾਜ ਮੰਡੀਆਂ ਆਦਿ ਵਿਚ ਜਲ ਸਪਲਾਈ ਅਤੇ ਸਨੀਟੇਸ਼ਨ ਦੇ ਕੰਮ ਦੀ ਉਸਾਰੀ ਅਤੇ ਦੇਖ-ਭਾਲ ਸੀ । ਪੇਂਡੂ ਜਲ ਸਪਲਾਈ ਦੇ ਖੇਤਰ ਦੀ ਜਿੰਮੇਵਾਰੀ ਪੇਂਡੂ ਜਲ ਸਪਲਾਈ ਸਕੀਮਾਂ ਦੀ ਵਿਉਂਤਬੰਦੀ ਅਤੇ ਡੀਜ਼ਾਇਨ ਬਣਾਉਣਾ, ਉਸਾਰੀ ਦਾ ਕੰਮ ਕਰਾਉਣਾ ਅਤੇ ਮੁਕੰਮਲ ਹੋਈ ਸਕੀਮ ਦੀ ਸਾਂਭ-ਸੰਭਾਲ ਕਰਨਾ ਸੀ ਜਦ ਕਿ ਸਥਾਨਕ ਸਰਕਾਰਾਂ ਦੇ ਖੇਤਰ ਦੀ ਜਿੰਮੇਦਾਰੀ ਨਗਰਪਾਲਿਕਾ ਦੇ ਅਧੀਨ ਆਉਂਦੇ ਇਲਾਕਿਆਂ ਨੂੰ ਜਲ ਸਪਲਾਈ ਅਤੇ ਸੀਵਰੇਜ ਦੀ ਸੁਵਿੱਧਾ ਮੁਹੱਈਆ ਕਰਵਾਉਣਾ ਸੀ । 1 (ਇੱਕ) ਜਨਵਰੀ 1977 ਤੋਂ ਸਥਾਨਕ ਸਰਕਾਰਾਂ ਦੇ ਖੇਤਰ ਨੂੰ ਇਕ ਵੱਖਰੇ ਬੋਰਡ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਜਿਸਦਾ ਨਾਮ ਜਲ ਸਪਲਾਈ ਅਤੇ ਸੀਵਰੇਜ ਬੋਰਡ ਰੱਖਿਆ ਗਿਆ ।
ਬਾਅਦ ਵਿੱਚ ਪਬਲਿਕ ਹੈਲਥ ਵਿਭਾਗ ਦਾ ਪੁਨਰ ਗਠਨ ਕੀਤਾ ਗਿਆ ਅਤੇ ਇਸਦੀ ਰਚਨਾ ਦੋ ਪੇਂਡੂ ਜਲ ਸਪਲਾਈ ਖੇਤਰਾਂ ਵਿੱਚ, ਪੇਂਡੂ ਜਲ ਸਪਲਾਈ (ਦੱਖਣ), ਪੇਂਡੂ ਜਲ ਸਪਲਾਈ (ਉੱਤਰ) ਅਤੇ ਇੱਕ ਸਰਕਾਰੀ ਕੰਮਾਂ ਦਾ ਖੇਤਰ ਬਣਾਇਆ ਗਿਆ । ਪ੍ਸ਼ਾਸਕੀ ਨਿਯੰਤਰਣ ਲਈ ਵਿਭਾਗ ਪੰਜਾਬ ਸਰਕਾਰ, ਪਬਲਿਕ ਹੈਲਥ ਵਿਭਾਗ ਦੇ ਨਿਯੰਤਰਣ ਅਧੀਨ ਕੀਤਾ ਗਿਆ ।
ਮਈ 2003 ਵਿੱਚ ਪੇਂਡੂ ਜਲ ਸਪਲਾਈ ਅਤੇ ਸਰਕਾਰੀ ਖੇਤਰਾਂ ਦੇ ਕੰਮਾਂ ਨੂੰ ਨਿਗਰਾਨ ਇੰਜੀਨੀਅਰ ਦੇ ਪੱਧਰ ਤੇ ਮਿਲਾ ਦਿੱਤਾ ਗਿਆ । ਫਲਸਰੂਪ ਪੇਂਡੂ ਜਲ ਸਪਲਾਈ ਡਵੀਜਨ ਅਤੇ ਸਰਕਾਰੀ ਕੰਮ ਦੇ ਡਵੀਜਨ ਇੱਕ ਨਿਗਰਾਨ ਇੰਜੀਨੀਅਰ ਦੇ ਅਧੀਨ ਕੰਮ ਕਰਨ ਲੱਗ ਪਏ ਅਤੇ ਵਿਭਾਗ ਦੇ ਤਿੰਨ ਵਿੰਗਾਂ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿੰਗ (ਦੱਖਣ), ਜਲ ਸਪਲਾਈ ਅਤੇ ਸੈਨੀਟੇਸ਼ਨ ਵਿੰਗ (ਉੱਤਰ) ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿੰਗ (ਸੈਂਟਰਲ) ਵਿੱਚ ਸਿੱਧੇ ਤੌਰ ਤੇ ਤਿੰਨ ਮੁੱਖ ਇੰਜੀਨੀਅਰਾਂ ਦੇ ਅਧੀਨ ਤਬਦੀਲ ਕਰ ਦਿੱਤਾ ਗਿਆ । ਸਾਲ 2004 ਵਿੱਚ ਵਿਭਾਗ ਦੇ ਪਬਲਿਕ ਹੈਲਥ ਦਾ ਨਾਮ ਬਦਲ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਰੱਖ ਦਿੱਤਾ ਗਿਆ ।
ਮਿਤੀ 31.08.2009 ਨੂੰ ਪੇਂਡੂ ਜਲ ਸਪਲਾਈ ਅਤੇ ਸਰਕਾਰੀ ਕੰਮਾਂ ਦੀ ਉਸਾਰੀ ਲਈ ਤੈਨਾਤ ਕੀਤੇ ਮੰਡਲ ਅਤੇ ਉਪ ਮੰਡਲ ਦਫਤਰਾਂ ਦਾ ਪੁਨਰਗਠਨ ਹੇਠ ਲਿਖੇ ਉਦੇਸ਼ ਪਰਾਪਤ ਕਰਨ ਲਈ ਕੀਤਾ ਗਿਆ ਹੈ ।

  • ਉਪਲੱਬਧ ਤਕਨੀਕੀ ਅਮਲੇ ਦਾ ਸਰਵੋਤਮ ਉਪਯੋਗ
  • ਵਿਭਾਗ ਦੇ ਵੱਖ-ਵੱਖ ਮੰਡਲਾਂ ਵਿੱਚ ਕੰਮ ਦੀ ਬਰਾਬਰ ਵੰਡ ਕਰਕੇ ਜਲ ਸਪਲਾਈ ਸਕੀਮਾਂ ਨੂੰ ਚੰਗੀ ਤਰਾਂ ਲਾਗੂ ਕਰਨ ਅਤੇ ਨਿਗਰਾਨੀ ਨੂੰ ਅਸਰਦਾਰ ਬਣਾਉਣ ਲਈ
  • ਵਿਭਾਗ ਦੀ ਕੁਸ਼ਲਤਾ ਵਧਾਉਣ ਅਤੇ ਸਕੀਮਾਂ ਦੇ ਰੱਖ ਰਖਾਵ ਦਾ ਗੁਣਵਤਾ ਵਿੱਚ ਸੁਧਾਰ ਲਿਆਉਣ ਲਈ ਉਪਰੋਕਤ ਪੁਨਰਗਠਨ ਤੋਂ ਬਾਅਦ ਪੇਂਡੂ ਜਲ ਸਪਲਾਈ ਅਤੇ ਸਰਕਾਰੀ ਕੰਮਾਂ ਦੇ ਖੇਤਰ ਨੂੰ ਪੂਰਣ ਤੌਰ ਤੇ ਇਕੱਠਾ ਕਰ ਦਿੱਤਾ ਗਿਆ ਹੈ ਅਤੇ ਮੰਡਲ ਅਤੇ ਉਪ ਮੰਡਲ ਦੇ ਖੇਤਰ ਵੀ ਨਿਰਧਾਰਤ ਕਰ ਦਿੱਤੇ ਗਏ ਹਨ ।

Now after the above restructuring/reorganization of the department, the Rural Water Supply (RWS) and Govt. Works (GW) wings of the department have been merged completely and the area of jurisdictions of the offices of Divisions / Sub Divisions has also been earmarked.

All rights reserved
The site is designed & developed by Deloitte Touche & Tohmatsu India Pvt. Ltd,Contents Provided by Department of Water Supply & Sanitation Punjab
Site best viewed in 1280 X 800 and IE7+